ਲੁਧਿਆਣਾ 29 ਮਈ (ਹਰਸ਼ਦੀਪ ਸਿੰਘ ਮਹਿਦੂਦਾਂ, ਮਨੋਜ) ਦੇਸ਼ ਦੀ ਆਜ਼ਾਦੀ ਤੋਂ 78 ਸਾਲ ਬਾਅਦ ਦੇਸ਼ ਨੂੰ ਅਨੂਸੁਚਿਤ ਜਾਤੀ ਵਰਗ ਨੂੰ ਦੂਜਾ ਮੁੱਖ ਜੱਜ ਬੀ ਆਰ ਗਵਾਈ ਨੂੰ ਬਣਨ 'ਤੇ ਬਹੁਤ ਬਹੁਤ ਵਧਾਈਆਂ ਕਿਉਂਕਿ ਇਸ ਨਾਲ ਐਸੀ ਸੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਹੈ। ਇਹਨਾ ਸਬਦਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਭਾਗ ਸਿੰਘ ਸਰੀਂਹ ਨੇ ਕਿਹਾ ਕਿ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਜੀ ਦੀ ਦੂਰ ਅੰਦੇਸ਼ੀ ਦਾ ਨਤੀਜਾ ਹੈ ਕਿ ਅੱਜ ਗਰੀਬ ਪਰਵਾਰ ਤੋਂ ਉੱਠ ਕੇ ਭਾਰਤ ਦੇਸ਼ ਦਾ ਮੁੱਖ ਜੱਜ ਬਣੇ ਹਨ ਖਾਸ ਗੱਲ ਇਹ ਹੈ ਕਿ ਬੀ ਆਰ ਗਵਾਈ ਸਨਿਰਿਓਟੀ ਦੇ ਅਧਾਰ 'ਤੇ ਇਸ ਵੱਕਾਰੀ ਅਹੁਦੇ ਪਹੁੰਚੇ ਹਨ। ਭਾਰਤ ਦੇਸ਼ ਦੇ ਹਰ ਵਰਗ ਨੂੰ ਮਾਣ ਹੈ ਕਿ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਘਾਹੀ ਦਾ ਪੁੱਤ ਘਾਹੀ ਨਹੀਂ ਬਾਲਿਕ ਮੁੱਖ ਜੱਜ ਵੀ ਬਣ ਸਕਦਾ ਹੈ। ਪਰਗਣ ਬਿਲਗਾ ਦਿਹਾਤੀ ਇੰਚਾਰਜ, ਬੀਬੀ ਪਰਮਿੰਦਰ ਕੌਰ ਦਿਹਾਤੀ ਪ੍ਰਧਾਨ, ਦੇਵਿੰਦਰ ਸਿੰਘ ਰਾਮਗੜ੍ਹੀਆ, ਬਲਜੀਤ ਸਿੰਘ ਸਾਇਆਂ ਕਲਾਂ ਵਾਈਸ ਪ੍ਰਧਾਨ ਹਲਕਾ ਗਿੱਲ, ਸੁਜੀਤ ਪੌਲ, ਅਜੈ ਬੱਧਣ, ਵਿੱਕੀ ਬਹਾਦੁਰ ਕੇ, ਬਲਦੇਵ ਸਿੰਘ ਖਾਨਪੁਰ ਸਕੱਤਰ, ਭਿੰਦਰ ਸਿੰਘ ਲਹਿਰਾ ਕੈਸ਼ੀਅਰ ਹਲਕਾ ਗਿੱਲ, ਭਗਵਾਨ ਸਿੰਘ ਡੇਹਲੋਂ ਮੀਤ ਪ੍ਰਧਾਨ, ਬਲਵੀਰ ਸਿੰਘ ਰਾਜਗੜ੍ਹ ਸੁਰਜੀਤ ਸਿੰਘ ਲਲਤੋਂ ਚਮਕੌਰ ਸਿੰਘ ਲਲਤੋਂ ਕਮਲ ਘਈ ਕ੍ਰਿਸ਼ਨਾ ਨਗਰ, ਬਲਦੇਵ ਸਿੰਘ ਡੇਹਲੋਂ ਜ ਸਕੱਤਰ, ਜੋਗਿੰਦਰ ਸਿੰਘ ਡੇਹਲੋਂ, ਸੁਰਿੰਦਰ ਸਿੰਘ ਲਲਤੋਂ ਕਲਾਂ, ਬਲਵੀਰ ਸਿੰਘ ਸਰਾਭਾ, ਬਲਜਿੰਦਰ ਸਿੰਘ ਸ਼ਹੀਦ ਭਗਤ ਸਿੰਘ ਨਗਰ, ਅਵਤਾਰ ਸਿੰਘ ਗੋਪਾਲ ਪੁਰ ਸਕੱਤਰ, ਬਹਾਦੁਰ ਸਿੰਘ ਡੇਹਲੋਂ, ਐੱਸ ਡੀ ਓ ਬਲਵਿੰਦਰ ਸਿੰਘ ਸਤਜੋਤ ਨਗਰ, ਸੁਭਾਸ਼ ਪ੍ਰੀਤ ਵਿਹਾਰ, ਸੁਰਿੰਦਰ ਸਖਲਾ ਮਾਣਕਵਾਲ, ਕੁਲਦੀਪ ਸਿੰਘ ਸਟਾਰ ਕਾਲੋਨੀ, ਰਾਜਵੀਰ ਸਿੰਘ ਨੂਰਪੁਰ, ਗੁਰਦਾਸ ਸਿੰਘ ਫਾਗਲਾ, ਬੂਟਾ ਸਿੰਘ ਸਰੀਂਹ, ਬਿੰਦਰ ਸਿੰਘ ਸਰੀਂਹ, ਪਰਵੀਨ ਕੁਮਾਰ ਪਰਤਾਪ ਸਿੰਘ ਵਾਲਾ, ਨਛੱਤਰ ਸਿੰਘ ਪਰਤਾਪ ਸਿੰਘ ਵਾਲਾ, ਰਣਜੀਤ ਸਿੰਘ ਸਪਰਾ ਬਸੰਤ ਨਗਰ, ਗੁਲਵੰਤ ਸਿੰਘ ਮਲਕ ਪੁਰ, ਅਵਤਾਰ ਸਿੰਘ ਰਜੋਵਾਲ, ਅਵਤਾਰ ਸਿੰਘ ਬੱਗੇ ਖੁਰਦ, ਅਸ਼ੋਕ ਕੁਮਾਰ ਹੁਸੈਨਪੁਰ, ਗੁਰਬਖ਼ਸ਼ ਸਿੰਘ ਝਾਂਡੇ, ਬਿੱਕਰ ਸਿੰਘ ਝਮੱਟ, ਸੰਮੀ ਖੇੜੀ, ਹਰਦੀਪ ਸਿੰਘ ਰੰਗੀਆ, ਜੋਗਿੰਦਰ ਸਿੰਘ ਗੁਰਮ ਆਦਿ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ।
No comments
Post a Comment